Friday, 20 January 2012

ਕਿਰਤਪਾਲ ਸਿੰਘ ਗਿੱਲ

" ਹਾਲੇ ਤਾਂਈਂ "

ਹਾਲੇ ਤਾਂਈਂ ਸੁਲਘ
 ਰਿਹਾਂ ਮੈਂ..
 ਤੇਰੀ ਪਹਿਲੀ ਗਲਵੱਕੜੀ
 ਦੀ ਤਪਸ਼ ਵਿੱਚ,
 ਜਿੰਦਾਂ ਲਾਸ਼ ਬਣ ਗਿਆ ਹਾਂ
 ਜਾਂ ਸ਼ਾਇਦ ਅਪਾਹਿਜ਼,
 ਹੁਣ ਦਿਲ ਨੂੰ ਅਧਰੰਗ
 ਹੋ ਗਿਆ ਹੁਣ...
 ਧੜਕਣਾਂ ਲੰਗੜੀਆਂ
 ਹੋ ਗਈਆਂ ਨੇ
 ਪੂਰਾ ਜਿਸਮ ਕੁਰੇਦਿਆ ਪਿਆ
 ਤੇਰੇ ਪਿਆਰ ਦੀਆਂ ਨੌਂਦਰਾਂ ਨੇ.... 
ਹਾਲੇ ਤਾਂਈ
ਹੰਢਾਂ ਰਿਹਾਂ ਮੈਂ,
 ਤੇਰੇ ਨਰਮ ਹੋਠਾਂ ਦੇ ਸਪਰਸ਼
 ਦੇ ਗਹਿਰੇ ਜਖ਼ਮ,
 ਤੇਰੇ ਉਹ ਬੇ-ਰਹਿਮ ਚੁੰਮਣ
 ਮੋਮ ਦੇ ਪਿਘਲਦੇ ਚੋਂ
ਡਿੱਗਦੀਆਂ ਬੂੰਦਾਂ ਵਾਂਗਰ ਸਨ,
 ਅਣਗਿਣਤ ਛਾਲੇ ਕਰ ਗਏ
 ਮੇਰੇ ਮੁੱਖੜੇ ਤੇ.....

ਹਾਲੇ ਤਾਂਈਂ
 ਮਨਾ ਰਿਹਾਂ ਮੈਂ ਸੋਗ
 ਤੇਰੇ ਮਰੇ ਇਸ਼ਕ ਦਾ,
 ਅੱਖਾਂ ਰੋਜ ਵੈਣ ਪਾਉਦੀਆਂ ਨੇ
 ਆ ਜਾਂਦੇ ਨੇ ਟੁੱਟੇ ਸੁਪਨੇ
 ਮਕਾਣ ਬੈਠਣ,
 ਪੱਟਾਂ ਤੇ ਹੱਥ ਮਾਰ-ਮਾਰ
 ਰੀਝਾਂ ਕਰਦੀਆਂ ਨੇ ਸਿਆਪਾ
 ਤੇ ਮੈਂ...
 ਤੇਰੇ ਅੱਧ ਜਲੇ ਇਸ਼ਕ ਨੂੰ
 ਯਾਦਾਂ ਦੀ ਫੂਕਣੀ ਨਾਲ
 ਪੂਰੀ ਤਰਾਂ ਮਚਾਉਣ ਦੀ
 ਕੋਸਿਸ਼ ਕਰ ਰਿਹਾਂ
 ਆਵਦੇ ਦਿਲ ਦੇ ਸਿਵੇ ਵਿੱਚ
 ਹਾਲੇ ਤਾਂਈ
 ਹਾਲੇ ਤਾਂਈ


ਕਿਰਤਪਾਲ ਸਿੰਘ ਗਿੱਲ

1 comment:

  1. hle taaen ....ajihi rhna ni pdi..birha bhri te alfaj v nve ne...good h...

    ReplyDelete