Friday, 20 January 2012

ਗਗਨ ਬਰਾੜ

ਰਿਸ਼ਤਾ
ਕੇਹਾ ਰਿਸ਼ਤਾ ਮੇਰੇ ਤੇ ਓਹਦੇ ਵਿਚਕਾਰ
ਓਹ ਮੇਰੀ ਹੈ
ਫਿਰ ਵੀ ਮੇਰੀ ਨਹੀਂ
ਓਹ ਕਹਿੰਦੀ ਹੈ
ਤੂੰ ਮੇਰੇ ਰੋਮ ਰੋਮ ਵਿਚ ਏ
ਪਰ , ਮੇਰੇ ਰੋਮ ਮੈਨੂੰ ਬੰਦ ਹੋਏ ਜਾਪ੍ਦੇ ਨੇ
ਜਿਓਂ ਕੀੜੀਆਂ ਦੇ ਭੌਂਣ ਉੱਤੇ ਲੱਪ ਰੇਤੇ ਦੀ ਪਾ ਕੇ
ਉੱਤੇ ਪੈਰ ਮਾਰ ਕੇ
ਕਿਸੇ ਨੇ ਧਰਤੀ ਇੱਕੋ ਜਿਹੀ ਕਰ ਤੀ ਹੋਵੇ
ਓਹ ਆਪਣੇ ਸਾਹਾਂ ਚ ਮੇਰਾ ਸ਼ੁਮਾਰ ਕਰਦੀ ਹੈ
ਪਰ ਮੈਨੂੰ ਤਾਂ ਇੰਝ ਜਾਪ੍ਦਾ
ਮੈਂ ਤਾਂ ਓਹ ਹਵਾ ਹਾਂ
ਜੋ ਤੁਫਾਨਾ ਨਾਲ ਆਓਂਦੀ ਆ
ਆਪਣੇ ਵਿਚ ਮਿੱਟੀ ਤੇ ਅੱਗ ਦੇ ਕਣ ਲੈ ਕੇ
ਜੋ ਕਿਸੇ ਦੇ ਸਾਹਾਂ ਚੋ ਸਾਹ ਕਢਣ ਲੱਗੀ
ਇੱਕ ਪਲ ਨਹੀਂ ਲਾਓਂਦੀ,,
ਕੀ ਅਜੇ ਵੀ ਓਹ ਮੇਰੀ
ਜੇ ਹੈ ਤਾਂ
ਪਤਾ ਨਹੀ ਕਿਓ ਮੇਰੀ ਹੈ,,,,
ਕੇਹਾ ਰਿਸ਼ਤਾ ਹੈ ਇਹਦੇ ਤੇ ਮੇਰੇ ਵਿਚਕਾਰ
ਨਾ ਇਹ ਮੇਰੀ ਹੈ ਨਾ ਮੈਂ ਇਹਦਾ ਹਾਂ
ਪਰ ਫਿਰ ਵੀ ਅਸੀ ਇੱਕ ਦੂਜੇ ਦੇ ਆਂ
ਜੇ ਏਹ ਮੈਨੂੰ ਆਪਣੇ ਡੂੰਘੇ ਸਾਹ ਲੈਂਦੀ ਦਿਖਦੀ ਏ
ਤਾਂ ਮੇਰਾ ਦਿਲ ਕਰਦਾ
ਮੈਂ ਓਹ੍ਨਾ ਅਣਥੱਕ ਕੀੜੀਆਂ ਵਾਂਗੂ
ਮਿਲੀ ਧਰਤੀ ਦੀ ਹਿੱਕ ਪਾੜ ਕੇ ਬਾਹਰ ਆਵਾਂ
ਤੇ ਰਲ ਜਾਂ ਏਸ ਹਵਾ ਰੰਗੀ ਦੇ ਸਾਹਾਂ ਚ
ਜੇ ਕੋਈ ਤੁਫਾਨ ਆਵੇ ਤਾਂ
ਇਹਦੇ ਸਾਹਾਂ ਨਾਲ ਸਾਹ ਜੋੜ ਕੇ
ਇਹਨੂੰ ਪ੍ਲਕਾਂ ਦੇ ਡੂੰਘੇ ਸਾਗਰ ਵਿਚ
ਰੂਹਾਂ ਦੀ ਗੋਤਾਖੋਰੀ ਸਿਖਾਵਾਂ
ਤੇ ਤੁਫਾਨ ਦੇ ਜਾਣ ਦੀ ਉਡੀਕ ਵਿਚ
ਗਹਿਰੇ ਪਾਣੀ ਵਿਚ ਇਹਨੂੰ ਸਾਹ ਦੇ ਕੇ
ਜਿੰਦਗੀ ਦੀ ਕੀਮਤ ਦਾ ਅਹਿਸਾਸ ਕਰਵਾਵਾਂ
ਤੇ ਕਹਾਂ
ਤੂੰ ਮੇਰੀ ਨੀ
ਪਰ ਫਿਰ ਵੀ ਮੇਰੀ ਏ
ਪਤਾ ਨਹੀਂ ਕਿਓਂ ਮੇਰੀ ਏ
ਗਗਨ ਬਰਾੜ

No comments:

Post a Comment