ਮੰਚਣ

34ਵਾਂ ਸਾਲਾਨਾ ਨਾਟ-ਮੇਲਾ ਸ਼੍ਰੀ ਮਹਾਂ ਸ਼ਕਤੀ ਕਲਾ ਮੰਦਿਰ ਬਰਨਾਲਾ

(ਖੁੱਲਾ ਸੱਦਾ) 

       
 ਸ਼੍ਰੀ ਮਹਾਂ ਸ਼ਕਤੀ ਕਲਾ ਮੰਦਿਰ (ਰਜਿ:) ਬਰਨਾਲਾ ਵਲੋਂ 34ਵਾਂ ਸ਼ਾਮ ਲਾਲ ਲਾਇਲਪੁਰੀ (ਸ਼ਾਮ ਸੁੰਦਰ ਮਿੱਤਰ ,ਲਾਲਾ ਮੋਹਨ ਲਾਲ ਅਗਰਵਾਲ) ਦੀ ਯਾਦ ਵਿੱਚ ਨਾਟ-ਮੇਲਾ 2012 (ਆਲ ਇੰਡੀਆ ਫੈਸਟੀਵਲ) ਕਰਵਾਇਆ ਜਾ ਰਿਹਾ ਹੈ . ਇਹ ਨਾਟ–ਮੇਲਾ 2,3,4,5 ਫਰਵਰੀ ਨੂੰ ਮਹਾਂ ਸ਼ਕਤੀ ਕਲਾ ਮੰਦਿਰ ਵਿਖੇ ਹੀ ਕਰਵਾਇਆ ਜਾ ਰਿਹਾ ਹੈ . ਕਲੱਬ ਦੇ ਪ੍ਰਧਾਨ ਸ਼੍ਰੀ ਅਨਿਲ ਦੱਤ ਸ਼ਰਮਾ ਜੀ ਨੇ ਦੱਸਿਆ ਕਿ 2 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ ਸ਼ਾਮ 6:30 ਤੋਂ ਦੇਰ ਰਾਤ ਤੱਕ ਰੋਜਾਨਾ ਤਿੰਨ ਨਾਟਕ ਖੇਡੇ ਜਾਣਗੇ . ਜਿਨ੍ਹਾਂ ਵਿੱਚ 2 ਫਰਵਰੀ ਨੂੰ ਅੰਨ੍ਹੀ ਗਲੀ ਦੇ ਮੋੜ ਤੇ ( ਲੋਕ ਚੇਤਨਾ ਕਲਾ ਕੇਂਦਰ ਜੀਰਾ ), ਘਰ ਗੁੰਮ ਹੈ (ਨਟਰੰਗ ਅਬੋਹਰ), ਚੰਦਾ ਮਾਮਾ ਬੇਲੀ ਤਾਰੇ (ਕਰੀਏਟਿਵ ਆਰਟ ਅਬੋਹਰ ) ਖੇਡੇ ਜਾਣਗੇ . 3 ਫਰਵਰੀ ਨੂੰ ਪੁਰੂ ਔਰ ਪੁਰਵਾ (ਫੇਥ ਇਨ ਥਿਏਟਰ ਗਰੁੱਪ ਕੂਰਕਸ਼ੇਤਰਾ), ਕਥਾ ਰੁੱਖਾਂ ਤੇ ਕੁੱਖਾਂ ਦੀ (ਸਿਰਜਣਾ ਆਰਟ ਗਰੁੱਪ ਰਾਏਕੋਟ), ਨੀਰ ਨਰੂਪਮ (ਕੇ.ਡੀ.ਜੋਨ ਯਮੁਨਾ ਨਗਰ) ਅਤੇ 4 ਫਰਵਰੀ ਨੂੰ ਦੂਸਰਾ ਆਦਮੀ ਦੂਸਰੀ ਔਰਤ (ਰਾਮ ਕਲਾ ਮੰਚ ਸਫੀਡਨ), ਆਰ.ਐਸ.ਵੀ.ਪੀ (ਨਾਟਯਮ ਜੈਤੋ ), ਨਾਟਕ (ਦੇਵ ਸਮਾਜ ਕਾਲਜ਼ ਫਾਰ ਵੂਮੈਨ ਫਿਰੋਜਪੁਰ ਸਿਟੀ ) ਨਾਟਕ ਖੇਡੇ ਜਾਣਗੇ . ਇਸ ਤੋਂ ਇਲਾਵਾ 3 ਫਰਵਰੀ ਨੂੰ 11:00 ਵਜੇ ਸਵੇਰ ਤੋਂ ਹੀ ਸ਼ਹਿਰ ਵਿੱਚ ਨੁਕੜ ਨਾਟਕਾਂ ਦਾ ਮੁਕਾਬਲਾ ਹੋਵੇਗਾ ਅਤੇ 5 ਫਰਵਰੀ ਮੇਲੇ ਦੇ ਅਖੀਰਲੇ ਦਿਨ ਸਵੇਰ ਤੋਂ ਹੀ ਸ਼੍ਰੀ ਮਹਾਂ ਸ਼ਕਤੀ ਕਲਾ ਮੰਦਿਰ ਦੀ ਸਟੇਜ ਤੇ ਗਰੁੱਪ ਡਾਂਸ , ਕੋਰੀਓਗ੍ਰਾਫੀ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾਣਗੇ . ਕਲੱਬ ਦੇ ਜਰਨਲ ਸੈਕਟਰੀ ਸ਼੍ਰੀ ਜੈ ਪ੍ਰਕਾਸ਼ ਗਰਗ ਜੀ ਨੇ ਕਿਹਾ ਕਿ ਸਾਡੀ ਪੂਰੀ ਕੋਸ਼ਿਸ ਰਹਿੰਦੀ ਹੈ ਕਿ ਲੋਕਾਂ ਨੂੰ ਕਿਵੇਂ ਨਾ ਕਿਵੇਂ ਥਿਏਟਰ ਨਾਲ ਜੋੜਿਆ ਜਾਵੇ ਅਤੇ ਨਾਟਕਾਂ ਜਰੀਏ ਸਮਾਜ ਨੂੰ ਇੱਕ ਸਹੀ ਰੂਪ ਰੇਖਾ ਦਿੱਤੀ ਜਾ ਸਕੇ . ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਕਾਂ , ਥੀਏਟਰ ਪ੍ਰੇਮੀਆਂ ਨੂੰ ਇਸ ਨਾਟ-ਮੇਲੇ ਵਿੱਚ ਆਉਣ ਲਈ ਖੁੱਲਾ ਸੱਦਾ ਹੈ . ਉਹਨਾਂ ਕਿਹਾ ਕਿ ਮੇਰੀ ਨਾਟਕ ਮੰਡਲੀਆਂ ਨੂੰ ਗੁਜਾਰਿਸ਼ ਹੈ ਕਿ ਨਾਟਕ ਜਰੀਏ ਬੁਰੀਆਂ ਨੂੰ ਹੀ ਪੇਸ਼ ਕੀਤਾ ਜਾਵੇ ਕਿਸੇ ਧਰਮ ਨੂੰ ਠੇਸ਼ ਪਹੁੰਚਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ .

ਜਿਕਰਯੋਗ ਹੈ ਕਿ 1978 ਵਿੱਚ ਨਾਟਕ ਦੇ ਖੇਤਰ ਵਿੱਚ ਕਲਾ ਦੇ ਵਿਕਾਸ ਲਈ ਇਸ ਕਲੱਬ ਨੇ "ਓਪਨ ਪੰਜਾਬ ਨਾਟ ਪ੍ਰਤੀਯੋਗਤਾ" ਦਾ ਆਯੋਜਨ ਕੀਤਾ ਸੀ ਅਤੇ 1985 ਵਿੱਚ ਇਸ ਪ੍ਰਤੀਯੋਗਤਾ ਨੂੰ ਪੰਜਾਬ ਪੱਧਰ ਤੋਂ ਭਾਰਤ ਪੱਧਰ ਵਿੱਚ ਤਬਦੀਲ ਕੀਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਹੁਣ 2012 ਤੋਂ ਇਸ ਨਾਟ ਪ੍ਰਤੀਯੋਗਤਾ ਨੂੰ ਨਾਟ ਮੇਲੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ .


- ਪਰਵਾਜ਼ ਪਰਿਵਾਰ   , email: parwaazbarnala@yahoo.in