Friday, 20 January 2012

ਬਲਵਿੰਦਰ ਸਿੰਘ ਸਮੁੰਦਰੀਆ

ਕਾਰਤੂਸਾਂ ਦਾ ਭਾਅ

ਜਦ ਮਿਹਨਤਾ ਨਾਲ ਨਹੀ ਮਿਲਦੀ

ਬਾਪੂ ਦੀ ਦਵਾ, .

ਜਦ ਮਿਹਨਤਾ ਨਾਲ ਨਹੀ ਮੁੜਦੀ

ਬੇਬੇ ਦੀ ਨਿਗਾਹ,

ਜਦ ਮਿਹਨਤਾ ਨਾਲ ਨਹੀ ਹੁੰਦੇ

ਭੈਣਾ ਦੇ ਵਿਆਹ,

ਜਦ ਮਿਹਨਤਾ ਨਾਲ ਨਹੀ ਪੂਰਦੇ

ਨਿਆਣਿਆਂ ਦੇ ਚਾਹ,

ਫੇਰ ਕਿਓਂ ਨਾ

ਕਿਸੇ ਕੰਡਕਟਰ

ਦੀ ਮਿੰਨਤ ਕਰ ਲਈਏ

ਅਤੇ ਅੱਜ

ਫਿਲੋਰ ਦੀ ਥਾਂ

ਲਹੋਰ ਦੀ ਬਸ ਫੜ ਲਈਏ

ਤੇ

ਅਫਗਾਨਿਸਤਾਨ ਦੀ ਸਰਹੱਦ ਤੇ

ਜਾ ਕੇ ਪੁੱਛੀਏ

ਕਾਰਤੂਸਾਂ ਦਾ ਭਾਅ

ਬਲਵਿੰਦਰ ਸਿੰਘ ਸਮੁੰਦਰੀਆ

No comments:

Post a Comment